ਮੈਟਾ ਨੇ ਆਪਣਾ ਨਵਾਂ ਪਰਸਨਲ AI ਏਜੰਟ Muse ਲਾਂਚ ਕਰ ਦਿੱਤਾ ਹੈ। ਇਹ ਸਿਰਫ਼ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਤੱਕ ਹੀ ਸੀਮਤ ਨਹੀਂ ਰਹੇਗਾ, ਸਗੋਂ ਤੁਹਾਡੇ ਰੋਜ਼ਾਨਾ ਦੇ ਕਈ ਕੰਮ ਆਪਣੇ ਆਪ ਕਰਨ ਵਿੱਚ ਵੀ ਮਦਦ ਕਰੇਗਾ।
ਹਰ ਦਿਨ ਦੇ ਕੰਮਾਂ ਨੂੰ ਆਸਾਨ ਬਣਾਉਣ ਲਈ ਮੈਟਾ ਨੇ ਨਵਾਂ Autonomous Artificial Intelligence (AI) Agent ਲਾਂਚ ਕੀਤਾ ਹੈ। ਇਹ AI ਯੂਜ਼ਰ ਦੇ ਕਈ ਕੰਮ ਖੁਦ ਕਰਨ ਦੇ ਸਮਰੱਥ ਹੋਵੇਗਾ।
ਇਸ AI ਦੀ ਮਦਦ ਨਾਲ ਈਮੇਲ ਭੇਜਣ ਤੋਂ ਲੈ ਕੇ ਟਿਕਟ ਬੁੱਕ ਕਰਨ ਵਰਗੇ ਕੰਮ ਆਟੋਮੈਟਿਕ ਤਰੀਕੇ ਨਾਲ ਕੀਤੇ ਜਾ ਸਕਣਗੇ। ਇਸ ਦਾ ਮਕਸਦ ਯੂਜ਼ਰਾਂ ਦੇ ਰੋਜ਼ਾਨਾ ਦੇ ਕੰਮਾਂ ਨੂੰ ਆਸਾਨ ਬਣਾਉਣਾ ਅਤੇ ਸਮਾਂ ਬਚਾਉਣਾ ਹੈ।
