“ਮੁਫ਼ਤ ਇਲਾਜ ਯੋਜਨਾ ਕੈਨੇਡਾ ‘ਚ ਵੀ ਨਹੀਂ ਹੈ..”, ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਬੋਲੇ CM ਮਾਨ

You are currently viewing “ਮੁਫ਼ਤ ਇਲਾਜ ਯੋਜਨਾ ਕੈਨੇਡਾ ‘ਚ ਵੀ ਨਹੀਂ ਹੈ..”, ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਬੋਲੇ CM ਮਾਨ

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਤੀਜਾ ਦਿਨ ਹੈ। ਰਾਜਪਾਲ ਗੁਲਾਬ ਚੰਦ ਕਟਾਰੀਆ ਦੇ 6 ਮਾਰਚ ਦੇ ਭਾਸ਼ਣ ‘ਤੇ ਬਹਿਸ ਹੋ ਰਹੀ ਹੈ। ਸਦਨ ਦੁਪਹਿਰ 2:30 ਵਜੇ ਤੋਂ ਥੋੜ੍ਹੀ ਦੇਰ ਬਾਅਦ ਮੁੜ ਸ਼ੁਰੂ ਹੋਇਆ। ਇਸ ਤੋਂ ਪਹਿਲਾਂ, ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਕੈਨੇਡਾ ਕੋਲ ਵੀ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਕੋਈ ਯੋਜਨਾ ਨਹੀਂ ਹੈ। ਵਿਰੋਧੀ ਧਿਰ ਹੁਣ ਆਪਣੇ ਵਾਅਦੇ ਪੂਰੇ ਕਰਨ ਵਿੱਚ ਅਸਫਲ ਰਹਿਣ ਕਰਕੇ ਮਹੀਨੇ ਗਿਣ ਰਹੀ ਹੈ। ਅਸੀਂ ਬਿਜਲੀ ਡੇਢ ਰੁਪਏ ਘਟਾ ਦਿੱਤੀ।

ਇਸ ਦੌਰਾਨ ਮੁੱਖ ਮੰਤਰੀ ਨੇ ਬਜਟ ਸੈਸ਼ਨ ਦੌਰਾਨ ਸਦਨ ਨੂੰ ‘ਮੇਰੀ ਰਸੋਈ’ ਯੋਜਨਾ ਦੀ ਅਹਿਮੀਅਤ ਤੋਂ ਜਾਣੂ ਕਰਵਾਇਆ। ਇਸ ਯੋਜਨਾ ਰਾਹੀਂ ਵਿੱਤੀ ਚੁਣੌਤੀਆਂ ਵਾਲ਼ੇ ਪਰਿਵਾਰਾਂ ਅਤੇ ਬੱਚਿਆਂ ਦਾ ਪੋਸ਼ਣ ਯਕੀਨੀ ਬਣੇਗਾ। ਆਮ ਆਦਮੀ ਕਲੀਨਿਕ ‘ਚ ਮੁੱਖ ਮੰਤਰੀ ਸਿਹਤ ਯੋਜਨਾ ਅੰਦਰ ਆਉਣ ਵਾਲ਼ੇ ਹਸਪਤਾਲਾਂ ਦੀ ਲਿਸਟ ਰੱਖੀ ਜਾਵੇਗੀ। ਸਰਕਾਰੀ ਹਸਪਤਾਲਾਂ ‘ਚ ਹੁਣ ਤੱਕ 934 ਡਾਕਟਰ ਭਰਤੀ ਕੀਤੇ ਗਏ। CM ਦੀ ਯੋਗਸ਼ਾਲਾ ਨਾਲ਼ ਪੰਜਾਬ ਤੰਦਰੁਸਤ ਬਣ ਰਿਹਾ।

ਉਨ੍ਹਾਂ ਅੱਗੇ ਕਿਹਾ ਕਿ ਸੜਕ ਸੁਰੱਖਿਆ ਫੋਰਸ ਪੂਰੇ ਦੇਸ਼ ਲਈ ਮਾਨ ਸਰਕਾਰ ਦੀ ਪ੍ਰੇਰਨਾ ਹੈ। 5 ਸੂਬਿਆਂ ਨੇ ਸਥਾਪਤੀ ਲਈ ਮਦਦ ਮੰਗੀ ਹੈ। ਕਿਸਾਨਾਂ ਨੂੰ ਦਿਨ ‘ਚ ਅਤੇ ਨਿਰਵਿਘਨ ਬਿਜਲੀ ਦਿਤੀ ਜਾ ਰਹੀ। 21 ਟੋਲ ਪਲਾਜ਼ੇ ਬੰਦ ਕੀਤੇ ਅਤੇ ਲੋਕਾਂ ਲਈ ਸਫ਼ਰ ਬਣਾਇਆ ਕਿਫ਼ਾਇਤੀ। ਇਸ ਨਾਲ ਜਨਤਾ ਨੂੰ ਤਕਰੀਬਨ 68 ਲੱਖ ਰੁਪਏ ਦੀ ਬਚਤ ਰੋਜ਼ਾਨਾ ਹੋ ਰਹੀ ਹੈ। ਧਾਰਮਿਕ ਗ੍ਰੰਥਾਂ ਦੀਆਂ ਪਾਲਕੀ ਸਾਹਿਬ ਲਈ ਵਰਤੀਆਂ ਜਾਂਦੀਆਂ ਗੱਡੀਆਂ ਲਈ ਪੂਰਾ ਟੈਕਸ ਮੁਆਫ਼ ਕੀਤਾ ਗਿਆ।

Leave a Reply