ਪੰਜਾਬ ਬਜਟ 2026-27 : 260,437 ਕਰੋੜ ਰੁਪਏ ਦਾ ਬਜਟ ਪੇਸ਼, ਜਾਣੋ ਕਿਸ ਮੰਤਰੀ ਨੂੰ ਮਿਲਿਆ ਕਿੰਨ੍ਹਾਂ ਬਜਟ

You are currently viewing ਪੰਜਾਬ ਬਜਟ 2026-27 : 260,437 ਕਰੋੜ ਰੁਪਏ ਦਾ ਬਜਟ ਪੇਸ਼, ਜਾਣੋ ਕਿਸ ਮੰਤਰੀ ਨੂੰ ਮਿਲਿਆ ਕਿੰਨ੍ਹਾਂ ਬਜਟ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਸਾਲ 2026-27 ਲਈ ਲਗਭਗ ₹260,437 ਕਰੋੜ ਦਾ ਬਜਟ ਪੇਸ਼ ਕੀਤਾ ਹੈ। ਇਹ 2025-26 ਦੇ ਪਿਛਲੇ 2.36 ਲੱਖ ਕਰੋੜ ਦੇ ਬਜਟ ਦੇ ਮੁਕਾਬਲੇ ਲਗਭਗ 24,000 ਕਰੋੜ ਰੁਪਏ ਦਾ ਵਾਧਾ ਦਰਸਾਉਂਦਾ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਿਜਲੀ ਸਬਸਿਡੀਆਂ, ਖੇਤੀਬਾੜੀ, ਸਮਾਜਿਕ ਸੁਰੱਖਿਆ ਅਤੇ ਬੁਨਿਆਦੀ ਢਾਂਚੇ ‘ਤੇ ਖਰਚ ਵਧਾ ਦਿੱਤਾ ਹੈ।

ਸਰਕਾਰ ਨੇ ਆਰਥਿਕ ਗਤੀਵਿਧੀਆਂ, ਪੇਂਡੂ ਵਿਕਾਸ ਅਤੇ ਸਮਾਜਿਕ ਭਲਾਈ ਨਾਲ ਸਬੰਧਤ ਮੰਤਰਾਲਿਆਂ ਨੂੰ ਤਰਜੀਹ ਦਿੱਤੀ ਹੈ। ਮੰਤਰੀਆਂ ਦੇ ਵਿਭਾਗਾਂ ਦੇ ਆਧਾਰ ‘ਤੇ, ਅੱਠ ਮਹੀਨੇ ਪਹਿਲਾਂ ਮੰਤਰੀ ਬਣੇ ਸੰਜੀਵ ਅਰੋੜਾ ਨੂੰ ਸਭ ਤੋਂ ਵੱਡਾ ਬਜਟ ਮਿਲਿਆ। ਉਨ੍ਹਾਂ ਦੇ ਮੰਤਰਾਲੇ ਨੂੰ 17,435 ਕਰੋੜ ਰੁਪਏ ਮਿਲੇ, ਜਿਨ੍ਹਾਂ ਵਿੱਚੋਂ 8,000 ਕਰੋੜ ਰੁਪਏ ਸਿਰਫ਼ ਬਿਜਲੀ ਲਈ ਅਲਾਟ ਕੀਤੇ ਗਏ ਹਨ।

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੂੰ ਦੂਜਾ ਸਭ ਤੋਂ ਵੱਡਾ ਬਜਟ ਅਲਾਟਮੈਂਟ ਮਿਲਿਆ ਹੈ। ਮੰਤਰੀ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਵਿਭਾਗ ਦੀ ਨਿਗਰਾਨੀ ਕਰਦੇ ਹਨ। ਇਸ ਵਿਭਾਗ ਲਈ ਲਗਭਗ 15,350 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਤੀਜਾ ਸਭ ਤੋਂ ਵੱਡਾ ਅਲਾਟਮੈਂਟ, ₹12,961 ਕਰੋੜ, ਮੁੱਖ ਮੰਤਰੀ ਮਾਨ ਦੇ ਵਿਭਾਗਾਂ ਨੂੰ ਅਲਾਟ ਕੀਤਾ ਗਿਆ ਹੈ। ਉਹ ਗ੍ਰਹਿ, ਵਿਜੀਲੈਂਸ, ਲੋਕ ਸੰਪਰਕ ਅਤੇ ਆਮ ਪ੍ਰਸ਼ਾਸਨ ਵਿਭਾਗਾਂ ਦੀ ਨਿਗਰਾਨੀ ਕਰਦੇ ਹਨ।

ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੀ ਇਸ ਵਿਭਾਗ ਲਈ 1,245 ਕਰੋੜ ਰੁਪਏ ਪ੍ਰਾਪਤ ਹੋਏ ਹਨ। ਪਿਛਲਾ ਬਜਟ 1,120 ਕਰੋੜ ਰੁਪਏ ਦਾ ਰਾਖਵਾਂ ਰੱਖਿਆ ਗਿਆ ਸੀ। ਉਦਯੋਗਿਕ ਸਿਖਲਾਈ ਮੰਤਰੀ ਅਮਨ ਅਰੋੜਾ ਨੂੰ ਉਨ੍ਹਾਂ ਦੇ ਵਿਭਾਗ ਲਈ ਬਜਟ ਵਿੱਚ 628 ਕਰੋੜ ਰੁਪਏ ਪ੍ਰਾਪਤ ਹੋਇਆ ਹੈ। ਇਸ ਵਿਭਾਗ ਦਾ ਪਿਛਲਾ ਬਜਟ 686 ਕਰੋੜ ਰੁਪਏ ਦਾ ਸੀ।

ਮੰਤਰੀ ਹਰਜੋਤ ਸਿੰਘ ਬੈਂਸ ਇਸ ਸਮੇਂ ਸਿੱਖਿਆ ਵਿਭਾਗ ਸੰਭਾਲ ਰਹੇ ਹਨ। ਇਸ ਵਿਭਾਗ ਲਈ 19,279 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਸਿੱਖਿਆ ਵਿਭਾਗ ਲਈ ਪਿਛਲਾ ਬਜਟ 18,000 ਕਰੋੜ ਰੁਪਏ ਦਾ ਸੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਇਸ ਵਾਰ 2,856 ਕਰੋੜ ਰੁਪਏ ਅਲਾਟ ਕੀਤਾ ਗਿਆ ਹੈ। ਪਿਛਲਾ ਬਜਟ 2,646 ਕਰੋੜ ਰੁਪਏ ਦਾ ਸੀ। ਵਿੱਤ ਵਿਭਾਗ ਲਈ 2,050 ਕਰੋੜ ਰੁਪਏ, ਯੋਜਨਾ ਵਿਭਾਗ ਲਈ 468 ਕਰੋੜ ਰੁਪਏ ਅਤੇ ਆਬਕਾਰੀ ਤੇ ਕਰ ਲਈ 338 ਕਰੋੜ ਰੁਪਏ ਦਿੱਤਾ ਗਿਆ ਹੈ।

ਇਸੇ ਤਰ੍ਹਾਂ, ਸਮਾਜਿਕ ਸੁਰੱਖਿਆ ਅਤੇ ਮਹਿਲਾ ਅਤੇ ਬਾਲ ਵਿਕਾਸ ਵਰਗੇ ਪ੍ਰਮੁੱਖ ਭਲਾਈ ਵਿਭਾਗਾਂ ਲਈ 9,400 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਹ ਵਿਭਾਗ ਕੈਬਨਿਟ ਮੰਤਰੀ ਬਲਜੀਤ ਕੌਰ ਸੰਭਾਲ ਰਹੇ ਹਨ। ਮੰਤਰੀ ਬਲਬੀਰ ਸਿੰਘ ਦੇ ਸਿਹਤ ਵਿਭਾਗ ਲਈ 6,210 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੌਰਾਨ, ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੂੰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗਾਂ ਲਈ ਲਗਭਗ 4,440 ਕਰੋੜ ਰੁਪਏ ਅਤੇ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਲੋਕ ਨਿਰਮਾਣ ਵਿਭਾਗ ਲਈ ਲਗਭਗ 5,340 ਕਰੋੜ ਰੁਪਏ ਅਲਾਟ ਕੀਤਾ ਗਿਆ ਹੈ।

Leave a Reply