ਹਾਲੀਵੁੱਡ ਦੀ ਮਸ਼ਹੂਰ ਪੌਪ ਗਾਇਕਾ ਰਿਹਾਨਾ ਨਾਲ ਜੁੜੀ ਵੱਡੀ ਖਬਰ ਸਹਿਮੇ ਆਈ ਹੈ। ਗਾਇਕਾ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਰਿਹਾਨਾ ਸੁਰੱਖਿਅਤ ਹੈ ਅਤੇ ਕੋਈ ਹੋਰ ਜ਼ਖਮੀ ਨਹੀਂ ਹੋਇਆ। ਲਾਸ ਏਂਜਲਸ ਪੁਲਿਸ ਨੇ ਇਸ ਘਟਨਾ ਦੇ ਸਬੰਧ ਵਿੱਚ ਇੱਕ 30 ਸਾਲਾ ਔਰਤ ਨੂੰ ਹਿਰਾਸਤ ਵਿੱਚ ਲਿਆ ਹੈ।
ਲਾਸ ਏਂਜਲਸ ਪੁਲਿਸ ਦੇ ਅਨੁਸਾਰ, ਇਹ ਘਟਨਾ ਐਤਵਾਰ ਦੁਪਹਿਰ ਨੂੰ ਕੈਲੀਫੋਰਨੀਆ ਦੇ ਸਮੇਂ ਅਨੁਸਾਰ ਲਗਭਗ 1:21 ਵਜੇ ਵਾਪਰੀ। ਰਿਹਾਨਾ ਦੇ ਬੇਵਰਲੀ ਹਿਲਜ਼ ਸਥਿਤ ਘਰ ਦੇ ਗੇਟ ਤੋਂ ਸੜਕ ਦੇ ਪਾਰ ਖੜ੍ਹੇ ਇੱਕ ਵਾਹਨ ਤੋਂ ਦਸ ਗੋਲੀਆਂ ਚਲਾਈਆਂ ਗਈਆਂ। ਲਾਸ ਏਂਜਲਸ ਟਾਈਮਜ਼ ਦੇ ਅਨੁਸਾਰ, ਇੱਕ ਗੋਲੀ ਘਰ ਦੀ ਕੰਧ ਨੂੰ ਵਿੰਨ੍ਹ ਗਈ।
ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਮੌਕੇ ‘ਤੇ ਇੱਕ ਮਹਿਲਾ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ। ਰਿਪੋਰਟਾਂ ਅਨੁਸਾਰ, ਜਦੋਂ ਗੋਲੀਬਾਰੀ ਹੋਈ ਤਾਂ ਰਿਹਾਨਾ ਆਪਣੇ ਘਰ ਦੇ ਅੰਦਰ ਸੀ। ਹਾਲਾਂਕਿ, ਹਮਲੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਪੁਲਿਸ ਇਸ ਸਮੇਂ ਜਾਂਚ ਕਰ ਰਹੀ ਹੈ ਕਿ ਕੀ ਔਰਤ ਨੇ ਰਿਹਾਨਾ ਨੂੰ ਨਿਸ਼ਾਨਾ ਬਣਾਇਆ ਸੀ ਜਾਂ ਕੋਈ ਹੋਰ ਇਰਾਦਾ ਸੀ। ਰਿਹਾਨਾ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
