ਜੱਗੂ ਭਗਵਾਨਪੁਰੀਆ ਦੀ ਪਤਨੀ ਅਮਨਦੀਪ ਕੌਰ ਦੀ ਸਿਆਸਤ ’ਚ ਐਂਟਰੀ, ਡੇਰਾ ਬਾਬਾ ਨਾਨਕ ਤੋਂ ਲੜੇਗੀ ਚੋਣ!

You are currently viewing ਜੱਗੂ ਭਗਵਾਨਪੁਰੀਆ ਦੀ ਪਤਨੀ ਅਮਨਦੀਪ ਕੌਰ ਦੀ ਸਿਆਸਤ ’ਚ ਐਂਟਰੀ, ਡੇਰਾ ਬਾਬਾ ਨਾਨਕ ਤੋਂ ਲੜੇਗੀ ਚੋਣ!

ਜੇਲ੍ਹ ਵਿੱਚ ਬੰਦ ਜੱਗੂ ਭਗਵਾਨਪੁਰੀਆ ਦੀ ਪਤਨੀ ਅਮਨਦੀਪ ਕੌਰ ਨੇ ਪੰਜਾਬ ਦੀ ਸਿਆਸਤ ਵਿੱਚ ਕਦਮ ਰੱਖ ਦਿੱਤਾ ਹੈ। ਅਮਰੀਕਾ ਤੋਂ ਪੰਜਾਬ ਪਰਤੀ ਅਮਨਦੀਪ ਕੌਰ ਨੇ ਡੇਰਾ ਬਾਬਾ ਨਾਨਕ ਹਲਕੇ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਦੇ ਇਸ ਐਲਾਨ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਚਰਚਾ ਤੇਜ਼ ਹੋ ਗਈ ਹੈ।

ਅਮਨਦੀਪ ਕੌਰ ਨੇ ਪਿੰਡ ਸਰਫਕੋਟ ਵਿੱਚ ‘ਜੱਗੂ ਭਗਵਾਨਪੁਰੀਆ ਟੀਮ’ ਦੀ ਉਮੀਦਵਾਰ ਵਜੋਂ ਆਪਣੀ ਦਾਅਵੇਦਾਰੀ ਪੇਸ਼ ਕੀਤੀ। ਉਨ੍ਹਾਂ ਦੱਸਿਆ ਕਿ ਅਮਰੀਕਾ ਵਿੱਚ ਡੈਂਟਲ ਦੀ ਪੜ੍ਹਾਈ ਅਤੇ ਉੱਥੋਂ ਦੀ ਜ਼ਿੰਦਗੀ ਛੱਡ ਕੇ ਪੰਜਾਬ ਪਰਤਣ ਦਾ ਫੈਸਲਾ ਉਨ੍ਹਾਂ ਨੇ ਆਪਣੇ ਹਲਕੇ ਦੀ ਸੇਵਾ ਕਰਨ ਦੇ ਮਕਸਦ ਨਾਲ ਲਿਆ ਹੈ।

ਅਮਨਦੀਪ ਕੌਰ ਦਾ ਕਹਿਣਾ ਹੈ ਕਿ ਉਹ ਡੇਰਾ ਬਾਬਾ ਨਾਨਕ ਦੀ ਧੀ ਵੀ ਹੈ ਅਤੇ ਨੂੰਹ ਵੀ। ਇਸ ਲਈ ਆਪਣੇ ਇਲਾਕੇ ਦੇ ਲੋਕਾਂ ਦੀ ਸੇਵਾ ਕਰਨਾ ਉਹ ਆਪਣੀ ਜ਼ਿੰਮੇਵਾਰੀ ਸਮਝਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਉਹ ਪੰਜਾਬ ਵਿੱਚ ਹੀ ਰਹਿ ਕੇ ਲੋਕਾਂ ਨਾਲ ਜੁੜ ਕੇ ਕੰਮ ਕਰਨਗੇ।

ਉਨ੍ਹਾਂ ਮੁਤਾਬਕ, ਉਨ੍ਹਾਂ ਦੀ ਟੀਮ ਪਹਿਲਾਂ ਵੀ ਬਿਨਾਂ ਕਿਸੇ ਸਿਆਸੀ ਮਕਸਦ ਦੇ ਜ਼ਮੀਨੀ ਪੱਧਰ ’ਤੇ ਕੰਮ ਕਰਦੀ ਰਹੀ ਹੈ ਅਤੇ ਲੋਕਾਂ ਨਾਲ ਜੁੜਨ ਤੋਂ ਬਾਅਦ ਹੀ ਚੋਣ ਲੜਨ ਦਾ ਫੈਸਲਾ ਕੀਤਾ ਗਿਆ।

ਜਦੋਂ ਅਮਨਦੀਪ ਕੌਰ ਨੂੰ ਜੱਗੂ ਭਗਵਾਨਪੁਰੀਆ ਨਾਲ ਜੁੜੇ ‘ਗੈਂਗਸਟਰ’ ਦੇ ਟੈਗ ਅਤੇ ਵਿਰੋਧੀਆਂ ਵੱਲੋਂ ਵੋਟਰਾਂ ਨੂੰ ਧਮਕਾਉਣ ਦੇ ਲਗਾਏ ਜਾ ਰਹੇ ਦੋਸ਼ਾਂ ਬਾਰੇ ਸਵਾਲ ਪੁੱਛੇ ਗਏ, ਤਾਂ ਉਹ ਭਾਵੁਕ ਹੋ ਗਈ। ਹੁਣ ਦੇਖਣਾ ਹੋਵੇਗਾ ਕਿ ਉਨ੍ਹਾਂ ਦੀ ਸਿਆਸੀ ਐਂਟਰੀ ਡੇਰਾ ਬਾਬਾ ਨਾਨਕ ਦੀ ਸਿਆਸਤ ਵਿੱਚ ਕੀ ਨਵਾਂ ਮੋੜ ਲਿਆਉਂਦੀ ਹੈ।

Make the headline more neutralSeparate allegations from confirmed facts

Leave a Reply