Punjab News: ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੌਰਾਨ ਹਾਦਸਾ, 2 BJP ਵਰਕਰਾਂ ਦੀ ਮੌਤ; ਅਰਸ਼ਦੀਪ ਸਿੰਘ ਤੇ ਵਿਨੋਦ ਕੁਮਾਰ ਨੇ ਤੋੜਿਆ ਦਮ

You are currently viewing Punjab News: ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੌਰਾਨ ਹਾਦਸਾ, 2 BJP ਵਰਕਰਾਂ ਦੀ ਮੌਤ; ਅਰਸ਼ਦੀਪ ਸਿੰਘ ਤੇ ਵਿਨੋਦ ਕੁਮਾਰ ਨੇ ਤੋੜਿਆ ਦਮ
bjp worker death

BJP Workers Death: ਪੰਜਾਬ ਵਿੱਚ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਨਾਲ ਜੁੜੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਦੋ ਪਾਰਟੀ ਵਰਕਰਾਂ ਦੀ ਮੌਤ ਹੋ ਗਈ। ਇਹ ਹਾਦਸਾ ਮਾਨਸਾ ਜ਼ਿਲ੍ਹੇ ਵਿੱਚ ਵਾਪਰਿਆ ਸੀ, ਜਦੋਂ ਭਾਜਪਾ ਵਰਕਰ ਜੁਨ੍ਹੀਰ ਵਿੱਚ ਹੋਏ ਪ੍ਰੋਗਰਾਮ ਤੋਂ ਵਾਪਸ ਮਾਨਸਾ ਵੱਲ ਜਾ ਰਹੇ ਸਨ।

ਹਾਦਸੇ ਦੌਰਾਨ ਉਨ੍ਹਾਂ ਦੀ ਕਾਰ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਕਈ ਵਰਕਰ ਜ਼ਖਮੀ ਹੋਏ ਸਨ। ਅਰਸ਼ਦੀਪ ਸਿੰਘ, ਜੋ ਮਾਨਸਾ ਦੇ ਰਾਮਦਿੱਤੇਵਾਲਾ ਪਿੰਡ ਨਾਲ ਸਬੰਧਤ ਸਨ, ਦੀ ਹਾਦਸੇ ਤੋਂ ਬਾਅਦ ਮੌਤ ਹੋ ਗਈ ਸੀ। ਇਸ ਤੋਂ ਬਾਅਦ ਗੰਭੀਰ ਰੂਪ ਵਿੱਚ ਜ਼ਖਮੀ ਵਿਨੋਦ ਕੁਮਾਰ ਕਾਲੀ, ਜੋ ਭਾਜਪਾ ਦੇ ਮਾਨਸਾ ਜ਼ਿਲ੍ਹਾ ਉਪ ਪ੍ਰਧਾਨ ਸਨ, ਨੇ ਵੀ ਇਲਾਜ ਦੌਰਾਨ ਦਮ ਤੋੜ ਦਿੱਤਾ।

ਹਾਦਸੇ ਵਿੱਚ ਜ਼ਖਮੀ ਹੋਏ ਹੋਰ ਵਰਕਰਾਂ ਨੂੰ ਇਲਾਜ ਲਈ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਰਿਪੋਰਟਾਂ ਮੁਤਾਬਕ ਕੁਝ ਜ਼ਖਮੀਆਂ ਦਾ ਇਲਾਜ AIIMS ਬਠਿੰਡਾ ਵਿਖੇ ਵੀ ਚੱਲ ਰਿਹਾ ਸੀ।

‘ਨਸ਼ਾ ਮੁਕਤ ਪੰਜਾਬ ਯਾਤਰਾ’ ਨਾਲ ਜੁੜੇ ਸਨ ਵਰਕਰ

ਇਹ ਵਰਕਰ ਭਾਜਪਾ ਵੱਲੋਂ ਪੰਜਾਬ ਵਿੱਚ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਵਿੱਚ ਸ਼ਾਮਲ ਹੋਏ ਸਨ। ਇਹ ਯਾਤਰਾ 18 ਸਤੰਬਰ ਨੂੰ ਸ਼ੁਰੂ ਹੋਈ ਸੀ ਅਤੇ 30 ਸਤੰਬਰ ਨੂੰ ਜਲੰਧਰ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਨਾਲ ਇਸ ਦਾ ਸਮਾਪਨ ਹੋਇਆ। ਯਾਤਰਾ ਦੌਰਾਨ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਨੂੰ ਕਵਰ ਕਰਨ ਦਾ ਦਾਅਵਾ ਕੀਤਾ ਗਿਆ।

ਪਾਰਟੀ ਆਗੂਆਂ ਨੇ ਪ੍ਰਗਟਾਇਆ ਦੁੱਖ

ਦੋਵੇਂ ਵਰਕਰਾਂ ਦੀ ਮੌਤ ਤੋਂ ਬਾਅਦ ਭਾਜਪਾ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਭਾਜਪਾ ਦੇ ਕੌਮੀ ਹੈੱਡਕੁਆਰਟਰ ਇੰਚਾਰਜ ਅਤੇ ਸੰਸਦ ਮੈਂਬਰ ਤਰੁਣ ਚੁੱਘ ਨੇ ਅਰਸ਼ਦੀਪ ਸਿੰਘ ਅਤੇ ਵਿਨੋਦ ਕੁਮਾਰ ਕਾਲੀ ਦੀ ਮੌਤ ‘ਤੇ ਦੁੱਖ ਜਤਾਇਆ ਅਤੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਦੋਵਾਂ ਨੂੰ ਪਾਰਟੀ ਦੀ ਮੁਹਿੰਮ ਨਾਲ ਜੁੜੇ ਸਮਰਪਿਤ ਵਰਕਰ ਦੱਸਿਆ।

ਉੱਥੇ ਹੀ ਜਲੰਧਰ ਵਿੱਚ 30 ਸਤੰਬਰ ਨੂੰ ਹੋਈ ਭਾਜਪਾ ਦੀ ਵੱਡੀ ਰੈਲੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਸਮਾਪਤੀ ਸਮਾਗਮ ਸੀ। ਇਸ ਰੈਲੀ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਬੋਧਨ ਕੀਤਾ।

Leave a Reply