Sports News: ਕ੍ਰਿਕਟ ਜਗਤ ਵਿੱਚ ਇਸ ਸਮੇਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਉਮਰ ਨਾਲ ਜੁੜੀ ਧੋਖਾਧੜੀ ਦੇ ਮਾਮਲੇ ਵਿੱਚ ਰੋਹਿਤ ਯਾਦਵ ਨੂੰ ਆਸਟ੍ਰੇਲੀਆ ਅੰਡਰ-19 ਖ਼ਿਲਾਫ਼ ਹੋਣ ਵਾਲੀ ਆਗਾਮੀ ਵਨਡੇ ਅਤੇ ਮਲਟੀ-ਡੇ ਸੀਰੀਜ਼ ਲਈ ਭਾਰਤੀ ਟੀਮ ਤੋਂ ਬਾਹਰ ਕਰ ਦਿੱਤਾ ਹੈ।
BCCI ਵੱਲੋਂ ਜਾਰੀ ਅਧਿਕਾਰਤ ਜਾਣਕਾਰੀ ਮੁਤਾਬਕ ਜੂਨੀਅਰ ਕ੍ਰਿਕਟ ਕਮੇਟੀ ਨੇ ਰੋਹਿਤ ਯਾਦਵ ਦੀ ਜਗ੍ਹਾ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਦੇ ਆਰੀਅਨ ਸਵਾਸਾਨੀ ਨੂੰ ਭਾਰਤ ਅੰਡਰ-19 ਵਨਡੇ ਟੀਮ ਵਿੱਚ ਸ਼ਾਮਲ ਕੀਤਾ ਹੈ। ਇਸ ਦੇ ਨਾਲ ਹੀ ਮਲਟੀ-ਡੇ ਟੀਮ ਵਿੱਚ ਹਰਿਆਣਾ ਕ੍ਰਿਕਟ ਐਸੋਸੀਏਸ਼ਨ ਦੇ ਤਨਮਯ ਬਲੋਦਾ ਨੂੰ ਜਗ੍ਹਾ ਦਿੱਤੀ ਗਈ ਹੈ।
ਰੋਹਿਤ ਯਾਦਵ ਉਮਰ ਵਰਗ ਦੀ ਕ੍ਰਿਕਟ ਵਿੱਚ ਬੰਗਾਲ ਦੀ ਨੁਮਾਇੰਦਗੀ ਕਰ ਚੁੱਕੇ ਹਨ। ਕ੍ਰਿਕਟ ਐਸੋਸੀਏਸ਼ਨ ਆਫ ਬੰਗਾਲ (CAB) ਵੱਲੋਂ ਕੀਤੀ ਗਈ ਜਾਂਚ ਵਿੱਚ ਉਸ ਦੀ ਉਮਰ ਨੂੰ ਲੈ ਕੇ ਕਰੀਬ 27 ਮਹੀਨਿਆਂ ਦਾ ਫਰਕ ਸਾਹਮਣੇ ਆਇਆ। ਜਾਂਚ ਦੌਰਾਨ ਇਹ ਵੀ ਪਤਾ ਲੱਗਾ ਕਿ ਉਸ ਦੇ ਜਨਮ ਸਾਲ ਵਿੱਚ ਕਥਿਤ ਤੌਰ ‘ਤੇ ਤਿੰਨ ਵਾਰ ਬਦਲਾਅ ਕੀਤਾ ਗਿਆ ਸੀ।
ਰੋਹਿਤ ਹਾਲ ਹੀ ਵਿੱਚ ਭਾਰਤੀ ਅੰਡਰ-19 ਟੀਮ ਦੇ ਨਾਲ ਸ਼੍ਰੀਲੰਕਾ ਦੌਰੇ ‘ਤੇ ਵੀ ਗਿਆ ਸੀ। ਹੁਣ ਉਮਰ ਨਾਲ ਸਬੰਧਤ ਮਾਮਲਾ ਸਾਹਮਣੇ ਆਉਣ ਤੋਂ ਬਾਅਦ BCCI ਨੇ ਉਸ ਨੂੰ ਆਸਟ੍ਰੇਲੀਆ ਅੰਡਰ-19 ਖ਼ਿਲਾਫ਼ ਹੋਣ ਵਾਲੀ ਸੀਰੀਜ਼ ਤੋਂ ਹਟਾ ਦਿੱਤਾ ਹੈ।
BCCI ਨੇ ਕੀ ਕਿਹਾ?
BCCI ਨੇ ਆਪਣੇ ਬਿਆਨ ਵਿੱਚ ਕਿਹਾ ਕਿ ਰੋਹਿਤ ਯਾਦਵ ਨੂੰ ਰਾਜਕੋਟ ਅਤੇ ਅਹਿਮਦਾਬਾਦ ਵਿੱਚ ਆਸਟ੍ਰੇਲੀਆ ਅੰਡਰ-19 ਖ਼ਿਲਾਫ਼ ਹੋਣ ਵਾਲੇ ਮੁਕਾਬਲਿਆਂ ਲਈ ਭਾਰਤ ਦੀ ਅੰਡਰ-19 ਟੀਮ ਵਿੱਚ ਚੁਣਿਆ ਗਿਆ ਸੀ। ਹਾਲਾਂਕਿ, ਉਮਰ ਨਾਲ ਸਬੰਧਤ ਅੰਤਰ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਟੀਮ ਵਿੱਚੋਂ ਹਟਾਉਣ ਦਾ ਫੈਸਲਾ ਕੀਤਾ ਗਿਆ।
ਵਨਡੇ ਲਈ ਭਾਰਤ ਦੀ ਅੱਪਡੇਟ ਕੀਤੀ ਅੰਡਰ-19 ਟੀਮ
ਲਕਸ਼ੈ ਰਾਏਚੰਦਾਨੀ (ਕਪਤਾਨ), ਯਸ਼ਵਰਧਨ ਚੌਹਾਨ (ਉਪ-ਕਪਤਾਨ), ਰਜਤ ਬਘੇਲ (ਵਿਕਟਕੀਪਰ), ਆਰੀਆਵੀਰ ਸਹਿਵਾਗ, ਵੀ.ਕੇ. ਵਿਨੀਤ, ਕੁਸ਼ਾਗਰ ਓਝਾ, ਅਰਜੁਨ ਰਾਜਪੂਤ, ਮਨਲ ਚੌਹਾਨ, ਅਨਵੈ ਦ੍ਰਾਵਿੜ (ਵਿਕਟਕੀਪਰ), ਵੀ. ਯਸ਼ਵੀਰ, ਸ਼ਵਿਨ ਵਿਨੋਦ, ਮੋਹਿਤ ਉਲਵਾ, ਚਿਗੁਰੁਪਤੀ ਵੈਂਕਟ, ਕਾਵਿਆ ਪਟੇਲ ਅਤੇ ਆਰੀਅਨ ਸਵਾਸਾਨੀ।
ਮਲਟੀ-ਡੇ ਮੈਚਾਂ ਲਈ ਭਾਰਤ ਦੀ ਅੱਪਡੇਟ ਕੀਤੀ ਅੰਡਰ-19 ਟੀਮ
ਯਸ਼ਵਰਧਨ ਚੌਹਾਨ (ਕਪਤਾਨ), ਲਕਸ਼ੈ ਰਾਏਚੰਦਾਨੀ (ਉਪ-ਕਪਤਾਨ), ਸਾਗਰ ਵਿਰਕ, ਕੁਸ਼ਾਗਰ ਓਝਾ, ਮਨਲ ਚੌਹਾਨ, ਕੁਸ਼ ਪਟੇਲ, ਮਾਨਵ ਕ੍ਰਿਸ਼ਨ (ਵਿਕਟਕੀਪਰ), ਅਭਿਪ੍ਰੇ ਬਿਸਵਾਸ (ਵਿਕਟਕੀਪਰ), ਈਸ਼ਾਨ ਓਮ, ਅਯਾਨ ਅਕਰਮ, ਪ੍ਰਣਵ ਰਾਘਵੇਂਦਰ, ਪ੍ਰਿਯਾਂਸ਼ੂ ਸਿੰਘ, ਮੋਹਿਤ ਉਲਵਾ, ਆਰੀਅਨ ਯਾਦਵ ਅਤੇ ਤਨਮਯ ਬਲੋਦਾ।
ਇਸ ਫੈਸਲੇ ਤੋਂ ਬਾਅਦ ਇੱਕ ਵਾਰ ਫਿਰ ਉਮਰ ਵਰਗ ਦੀ ਕ੍ਰਿਕਟ ਵਿੱਚ ਖਿਡਾਰੀਆਂ ਦੀ ਉਮਰ ਦੀ ਸਹੀ ਜਾਂਚ ਅਤੇ ਦਸਤਾਵੇਜ਼ਾਂ ਦੀ ਪਾਰਦਰਸ਼ਤਾ ਨੂੰ ਲੈ ਕੇ ਸਵਾਲ ਚਰਚਾ ਵਿੱਚ ਆ ਗਏ ਹਨ।
