ਦਲੀਪ ਟਰਾਫੀ ਦੇ ਫਾਈਨਲ ਮੁਕਾਬਲੇ ਵਿੱਚ ਈਸਟ ਜ਼ੋਨ ਦੇ ਵੈਭਵ ਸੂਰਿਆਵੰਸ਼ੀ ਅਤੇ ਸਾਊਥ ਜ਼ੋਨ ਦੇ ਕਪਤਾਨ ਤਿਲਕ ਵਰਮਾ ਵਿਚਕਾਰ ਇੱਕ ਵਾਰ ਫਿਰ ਮੈਦਾਨ ‘ਤੇ ਜ਼ੁਬਾਨੀ ਜੰਗ ਦੇਖਣ ਨੂੰ ਮਿਲੀ। ਪਹਿਲੇ ਦਿਨ ਜਿੱਥੇ ਤਿਲਕ ਨੇ ਵੈਭਵ ਨਾਲ…
ਦਲੀਪ ਟਰਾਫੀ ਦੇ ਫਾਈਨਲ ਵਿੱਚ ਈਸਟ ਜ਼ੋਨ ਅਤੇ ਸਾਊਥ ਜ਼ੋਨ ਵਿਚਕਾਰ ਮੁਕਾਬਲਾ ਜਾਰੀ ਹੈ। ਮੈਚ ਦੇ ਚੌਥੇ ਦਿਨ ਇਸ ਦੌਰਾਨ ਮੈਦਾਨ ‘ਤੇ ਇੱਕ ਅਜਿਹਾ ਪਲ ਦੇਖਣ ਨੂੰ ਮਿਲਿਆ, ਜਿਸ ਨੇ ਚਾਰ ਦਿਨ ਪਹਿਲਾਂ ਵਾਪਰੀ ਘਟਨਾ ਦੀ ਯਾਦ ਤਾਜ਼ਾ ਕਰ ਦਿੱਤੀ।
ਵੈਭਵ ਸੂਰਿਆਵੰਸ਼ੀ ਅਤੇ ਤਿਲਕ ਵਰਮਾ ਵਿਚਕਾਰ ਮੈਦਾਨ ‘ਤੇ ਇੱਕ ਵਾਰ ਫਿਰ ਤਕਰਾਰ ਦੇਖਣ ਨੂੰ ਮਿਲੀ। ਦੋਵਾਂ ਵਿਚਕਾਰ ਹੋਈ ਇਸ ‘ਭਿੜੰਤ’ ਨੇ ਮੈਚ ਦਾ ਮਾਹੌਲ ਵੀ ਗਰਮਾ ਦਿੱਤਾ।
