2027 ਪੰਜਾਬ ਚੋਣਾਂ: ਜੱਟ ਸਿੱਖ ਚਿਹਰੇ ‘ਤੇ ਕਾਂਗਰਸ ਦਾ ਦਾਅ, CM ਚਿਹਰੇ ਨੂੰ ਲੈ ਕੇ ਰੱਖਿਆ ਸਸਪੈਂਸ ਬਰਕਰਾਰ

You are currently viewing 2027 ਪੰਜਾਬ ਚੋਣਾਂ: ਜੱਟ ਸਿੱਖ ਚਿਹਰੇ ‘ਤੇ ਕਾਂਗਰਸ ਦਾ ਦਾਅ, CM ਚਿਹਰੇ ਨੂੰ ਲੈ ਕੇ ਰੱਖਿਆ ਸਸਪੈਂਸ ਬਰਕਰਾਰ

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਆਪਣੀ ਰਣਨੀਤੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ। ਪਾਰਟੀ ਦੇ ਅੰਦਰੋਂ ਮਿਲ ਰਹੇ ਸੰਕੇਤਾਂ ਮੁਤਾਬਕ ਕਾਂਗਰਸ ਇਸ ਵਾਰ ਵੀ ਇੱਕ ਜੱਟ ਸਿੱਖ ਆਗੂ ਦੀ ਅਗਵਾਈ ਹੇਠ ਚੋਣ ਮੈਦਾਨ ਵਿੱਚ ਉਤਰਨ ਦੀ ਤਿਆਰੀ ਕਰ ਰਹੀ ਹੈ।

ਮੌਜੂਦਾ ਸਮੇਂ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ‘ਤੇ ਹਾਈਕਮਾਨ ਦਾ ਭਰੋਸਾ ਬਣਿਆ ਹੋਇਆ ਹੈ। ਹਾਲਾਂਕਿ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਅਜੇ ਕੋਈ ਅੰਤਿਮ ਫੈਸਲਾ ਨਹੀਂ ਕੀਤਾ ਗਿਆ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਅਜੇ ਵੀ ਇਸ ਦੌੜ ਵਿੱਚ ਮੰਨੇ ਜਾ ਰਹੇ ਹਨ।

ਪਾਰਟੀ ਦੇ ਅੰਦਰ ਇਹ ਮੰਨਿਆ ਜਾ ਰਿਹਾ ਹੈ ਕਿ ਜੋ ਆਗੂ ਆਪਣੇ ਪ੍ਰਭਾਵ ਵਾਲੇ ਖੇਤਰਾਂ ਵਿੱਚ ਸਭ ਤੋਂ ਵੱਧ ਸੀਟਾਂ ਜਿਤਾ ਕੇ ਲਿਆਵੇਗਾ, ਉਸ ਦਾ ਮੁੱਖ ਮੰਤਰੀ ਦੇ ਚਿਹਰੇ ਵਜੋਂ ਦਾਅ ਹੋਰ ਮਜ਼ਬੂਤ ਹੋ ਸਕਦਾ ਹੈ। ਇਸੇ ਸੋਚ ਦੇ ਤਹਿਤ ਕਾਂਗਰਸ ਨੇ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਈ ਰੱਖਿਆ ਸੀ ਅਤੇ ਚਰਨਜੀਤ ਸਿੰਘ ਚੰਨੀ ਨੂੰ ਪ੍ਰਚਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ।

ਕਾਂਗਰਸ ਦੇ ਇਸ ਫਾਰਮੂਲੇ ਪਿੱਛੇ ਇੱਕ ਵੱਡਾ ਸਿਆਸੀ ਤਜਰਬਾ ਵੀ ਹੈ। ਪੰਜਾਬ ਵਿੱਚ ਜਦੋਂ-ਜਦੋਂ ਕਾਂਗਰਸ ਨੇ ਸਰਕਾਰ ਬਣਾਈ ਹੈ, ਜ਼ਿਆਦਾਤਰ ਮੌਕਿਆਂ ‘ਤੇ ਪਾਰਟੀ ਦੀ ਕਮਾਨ ਕਿਸੇ ਜੱਟ ਸਿੱਖ ਆਗੂ ਦੇ ਹੱਥ ਵਿੱਚ ਰਹੀ ਹੈ। ਇਸੇ ਕਰਕੇ ਪਾਰਟੀ ਮੰਨਦੀ ਹੈ ਕਿ ਇਹ ਫਾਰਮੂਲਾ 2027 ਦੀਆਂ ਚੋਣਾਂ ਵਿੱਚ ਵੀ ਉਸ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ।

ਹਾਲਾਂਕਿ ਆਉਣ ਵਾਲੇ ਮਹੀਨਿਆਂ ਵਿੱਚ ਪਾਰਟੀ ਦੇ ਅੰਦਰੂਨੀ ਸਮੀਕਰਨ ਅਤੇ ਆਗੂਆਂ ਦੀ ਕਾਰਗੁਜ਼ਾਰੀ ਇਹ ਤੈਅ ਕਰੇਗੀ ਕਿ ਕਾਂਗਰਸ ਦਾ ਅਸਲ ਸੀਐਮ ਚਿਹਰਾ ਕੌਣ ਬਣਦਾ ਹੈ।

Leave a Reply