Harman Brar Parmish Verma Relationship: ਪੰਜਾਬੀ ਗਾਇਕ ਪਰਮੀਸ਼ ਵਰਮਾ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਵਿਚਾਲੇ ਹਰਮਨ ਬਰਾੜ ਨੇ ਹੁਣ ਆਪਣੀ ਚੁੱਪੀ ਤੋੜ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਲਗਾਤਾਰ ਹੋ ਰਹੀ ਟ੍ਰੋਲਿੰਗ ਤੋਂ ਬਾਅਦ ਹਰਮਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਰਾਹੀਂ ਟ੍ਰੋਲਰਾਂ ਨੂੰ ਜਵਾਬ ਦਿੱਤਾ ਹੈ।
ਹਰਮਨ ਬਰਾੜ ਨੇ ਆਪਣੀ ਪੋਸਟ ਵਿੱਚ ਕਿਹਾ ਕਿ ਸਿਰਫ਼ ਕਿਸੇ ਨੂੰ ‘ਘਰ ਤੋੜਨ ਵਾਲੀ’ ਕਹਿ ਦੇਣ ਨਾਲ ਇਹ ਗੱਲ ਸੱਚ ਨਹੀਂ ਹੋ ਜਾਂਦੀ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਲੋਕ ਉਨ੍ਹਾਂ ਨੂੰ ਵਿਲੇਨ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਉਹ ਆਪਣੀ ਪਛਾਣ ਅਤੇ ਆਪਣੇ ਫੈਸਲਿਆਂ ‘ਤੇ ਮਾਣ ਕਰਦੀ ਹੈ।
ਹਰਮਨ ਨੇ ਅੱਗੇ ਕਿਹਾ ਕਿ ਉਹ ਕਦੇ ਵੀ ਕਿਸੇ ਗੁਪਤ ਅਫੇਅਰ ਦਾ ਹਿੱਸਾ ਨਹੀਂ ਰਹੀ। ਉਨ੍ਹਾਂ ਦੇ ਮੁਤਾਬਕ, ਜਿਸ ਵਿਅਕਤੀ ਨੂੰ ਉਨ੍ਹਾਂ ਨੇ ਆਪਣੀ ਜ਼ਿੰਦਗੀ ਲਈ ਚੁਣਿਆ ਹੈ, ਉਹ ਪਹਿਲਾਂ ਹੀ ਕਾਨੂੰਨੀ ਤੌਰ ‘ਤੇ ਵੱਖ ਹੋ ਚੁੱਕਾ ਸੀ। ਹਰਮਨ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਉਸ ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਹੱਕ ਹੈ, ਉਸੇ ਤਰ੍ਹਾਂ ਉਸ ਦੀ ਸਾਬਕਾ ਪਾਰਟਨਰ ਨੂੰ ਵੀ ਆਪਣੀ ਜ਼ਿੰਦਗੀ ਅੱਗੇ ਵਧਾਉਣ ਦਾ ਪੂਰਾ ਹੱਕ ਹੈ।
ਹਰਮਨ ਨੇ ਟ੍ਰੋਲਰਾਂ ਨੂੰ ਸਿੱਧਾ ਸੰਦੇਸ਼ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਸੰਜਮ ਨੂੰ ਕਮਜ਼ੋਰੀ ਜਾਂ ਅਗਿਆਨਤਾ ਸਮਝਣ ਦੀ ਗਲਤੀ ਨਾ ਕੀਤੀ ਜਾਵੇ।
ਪਰਮੀਸ਼ ਵਰਮਾ ਦਾ ਨਾਂ ਵੀ ਹਰਮਨ ਬਰਾੜ ਨਾਲ ਜੁੜਿਆ
ਪਿਛਲੇ ਕੁਝ ਸਮੇਂ ਤੋਂ ਪਰਮੀਸ਼ ਵਰਮਾ ਅਤੇ ਹਰਮਨ ਬਰਾੜ ਦੇ ਰਿਸ਼ਤੇ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਹੋ ਰਹੀ ਹੈ। ਦੋਵਾਂ ਦੇ ਇੱਕ-ਦੂਜੇ ਨੂੰ ਡੇਟ ਕਰਨ ਦੀਆਂ ਅਟਕਲਾਂ ਵਿਚਾਲੇ ਹਰਮਨ ਨੂੰ ਸੋਸ਼ਲ ਮੀਡੀਆ ‘ਤੇ ‘ਘਰ ਤੋੜਨ ਵਾਲੀ’ ਵਰਗੀਆਂ ਟਿੱਪਣੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਸੀ। ਹੁਣ ਹਰਮਨ ਦੀ ਇਸ ਪੋਸਟ ਨੂੰ ਇਨ੍ਹਾਂ ਸਾਰੀਆਂ ਚਰਚਾਵਾਂ ਦਾ ਜਵਾਬ ਮੰਨਿਆ ਜਾ ਰਿਹਾ ਹੈ।
ਪਰਮੀਸ਼ ਵਰਮਾ ਵੀ ਪਹਿਲਾਂ ਦੇ ਚੁੱਕੇ ਹਨ ਆਪਣਾ ਪੱਖ
ਇਸ ਤੋਂ ਪਹਿਲਾਂ ਪਰਮੀਸ਼ ਵਰਮਾ ਨੇ ਵੀ ਆਪਣੀ ਸਾਬਕਾ ਪਤਨੀ ਅਤੇ ਆਪਣੀ ਮੌਜੂਦਾ ਜ਼ਿੰਦਗੀ ਨਾਲ ਜੁੜੇ ਮਾਮਲੇ ‘ਤੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ ਸੀ।
ਪਰਮੀਸ਼ ਨੇ ਆਪਣੀ ਪੋਸਟ ਵਿੱਚ ਕਿਹਾ ਸੀ ਕਿ ਜਦੋਂ ਉਹ ਮੁਸ਼ਕਲ ਦੌਰ ਵਿੱਚੋਂ ਲੰਘ ਰਹੇ ਸਨ ਤਾਂ ਉਨ੍ਹਾਂ ਨੇ ਆਪਣੇ ਨਤੀਜੇ ਖੁਦ ਭੁਗਤੇ ਅਤੇ ਆਪਣੇ ਦਰਦ ਨਾਲ ਖੁਦ ਨਜਿੱਠਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਪਣੀ ਸਾਬਕਾ ਪਤਨੀ ਦੀ ਇੱਜ਼ਤ ਕਰਨਾ ਅਤੇ ਅੱਜ ਜ਼ਿੰਦਗੀ ਵਿੱਚ ਮੌਜੂਦ ਔਰਤ ਦੀ ਇੱਜ਼ਤ ਕਰਨਾ ਵੀ ਇੱਕ ਮਰਦ ਦੀ ਜ਼ਿੰਮੇਵਾਰੀ ਹੈ।
ਪਰਮੀਸ਼ ਨੇ ਆਪਣੀ ਪੋਸਟ ਵਿੱਚ ਇਹ ਵੀ ਸਪੱਸ਼ਟ ਕੀਤਾ ਕਿ ਉਹ ਲੋਕਾਂ ਦੀ ਭੀੜ ਤੋਂ ਮਿਲਣ ਵਾਲੀ ਤਾਰੀਫ਼ ਨਾਲੋਂ ਆਪਣੇ ਫੈਸਲਿਆਂ ‘ਤੇ ਡਟ ਕੇ ਖੜ੍ਹੇ ਰਹਿਣ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ।
ਫਿਲਹਾਲ ਹਰਮਨ ਬਰਾੜ ਦੀ ਇਸ ਪੋਸਟ ਤੋਂ ਬਾਅਦ ਪਰਮੀਸ਼ ਵਰਮਾ ਨਾਲ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਈਆਂ ਹਨ।
